Return to Main Menu

 

Our loved one is dying
What do we do to prepare?

ਸਾਡੇ ਪਿਆਰੇ ਦੀ ਮੌਤ ਹੋ ਰਹੀ ਹੈ – ਅਸੀਂ ਕੀ ਕਰੀਏ?

Please allow us to express compassion for the difficult time you and your family are experiencing.  The team at Springfield Funeral Home, works closely with the Sikh community.  Upon the death of your loved one, two important phone calls will need to be made.

ਕਿਰਪਾ ਕਰਕੇ ਸਾਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਔਖੇ ਸਮੇਂ ਦੌਰਾਨ ਹਮਦਰਦੀ ਜ਼ਾਹਰ ਕਰਨ ਦਿਉ। ਸਪਰਿੰਗਫੀਲਡ ਫਿਊਨਰਲ ਹੋਮ ਦੀ ਟੀਮ ਸਿੱਖ ਭਾਈਚਾਰੇ ਨਾਲ ਨੇੜਿਉਂ ਕੰਮ ਕਰਦੀ ਹੈ। ਤੁਹਾਡੇ ਪਿਆਰੇ ਦੀ ਮੌਤ `ਤੇ, ਦੋ ਮਹੱਤਵਪੂਰਨ ਫੋਨ ਕਰਨ ਦੀ ਲੋੜ ਪਵੇਗੀ।


Gurduara Sahib - Gurdwara Guru Amardas Darbar Sikh Society

ਗੁਰਦਵਾਰਾ ਸਾਹਿਬ
ਗੁਰਦਵਾਰਾ ਗੁਰੂ ਅਮਰਦਾਸ ਦਰਬਾਰ ਸਿੱਖ ਸੁਸਾਇਟੀ
220 Davie Road, Kelowna, BC
220 ਡੇਵੀ ਰੋਡ, ਕਲੋਨਾ, ਬੀ ਸੀ
250-860-5006
www.igurudwara.com
 
OR
ਜਾਂ

The Okanagan Sikh Temple and Cultural Society

1101 Rutland Road North, Kelowna, BC
ਓਕਨਆਗਨ ਸਿੱਖ ਟੈਂਪਲ ਐਂਡ ਕਲਚਰਲ ਸੁਸਾਇਟੀ
1111 ਰਟਲੈਂਡ ਰੋਡ ਨੌਰਥ, ਕਲੋਨਾ, ਬੀ ਸੀ
250-765-7477
info@kelownasikhtemple.com
www.kelownasikhtemple.com

AND
ਅਤੇ

Springfield Funeral Home

2020 Springfield Road, Kelowna, BC
Phone: 250-860-7077
Email:  contact@springfieldfuneralhome.com
ਸਪਰਿੰਗਫੀਲਡ ਫਿਊਨਰਲ ਹੋਮ
2020 ਸਪਰਿੰਗਫੀਲਡ ਰੋਡ, ਕਲੋਨਾ, ਬੀ ਸੀ
ਫੋਨ 24 ਘੰਟੇ: 250-860-7077
ਈਮੇਲ: contact@springfieldfuneralhome.com

Upon the death of your loved one, an initial call will be made to Springfield Funeral Home and your family will be connected with a Funeral Director.  We recognize your loss and will extend our sincere condolences to the family.  We will do everything we can to make your experience with us as meaningful as possible and will be guiding you through final arrangements.  Please be assured both the family and your deceased loved one will receive dignified care every step of the way.

ਤੁਹਾਡੇ ਪਿਆਰੇ ਦੀ ਮੌਤ `ਤੇ, ਪਹਿਲਾ ਫੋਨ ਸਪਰਿੰਗਫੀਲਡ ਫਿਊਨਰਲ ਹੋਮ ਨੂੰ ਕੀਤਾ ਜਾਵੇਗਾ ਅਤੇ ਤੁਹਾਡੇ ਪਰਿਵਾਰ ਨੂੰ ਫਿਊਨਰਲ ਡਾਇਰੈਕਟਰ ਨਾਲ ਜੋੜਿਆ ਜਾਵੇਗਾ। ਅਸੀਂ ਤੁਹਾਡੇ ਨੁਕਸਾਨ ਨੂੰ ਸਮਝਦੇ ਹਾਂ ਅਤੇ ਤੁਹਾਡੇ ਪਰਿਵਾਰ ਨਾਲ ਦਿਲੋਂ ਸੋਗ ਪ੍ਰਗਟ ਕਰਾਂਗੇ। ਸਾਡੇ ਨਾਲ ਤੁਹਾਡੇ ਤਜਰਬੇ ਨੂੰ ਜਿੰਨਾ ਵੀ ਸੰਭਵ ਹੋਵੇ ਅਰਥਪੂਰਨ ਬਣਾਉਣ ਲਈ ਅਸੀਂ ਹਰ ਚੀਜ਼ ਕਰਾਂਗੇ ਅਤੇ ਅੰਤਿਮ ਪ੍ਰਬੰਧਾਂ ਦੌਰਾਨ ਤੁਹਾਨੂੰ ਸੇਧ ਦੇਵਾਂਗੇ। ਕਿਰਪਾ ਕਰਕੇ ਇਹ ਭਰੋਸਾ ਰੱਖੋ ਕਿ ਹਰ ਕਦਮ `ਤੇ ਪਰਿਵਾਰ ਅਤੇ ਤੁਹਾਡੇ ਮ੍ਰਿਤਕ ਪਿਆਰੇ ਦੀ ਸਨਮਾਨ ਨਾਲ ਸੰਭਾਲ ਹੋਵੇਗੀ।   

Once we have been advised of the death, we will request to speak to the legal representative named in the will.  If there is no will or you are unsure to whom this responsibility will fall, we will guide you through the priority order of responsibility as outlined with the Province of BC.  Legal Representative Section 5 BC.

ਸਾਨੂੰ ਮੌਤ ਬਾਰੇ ਦੱਸ ਦਿੱਤੇ ਜਾਣ `ਤੇ, ਅਸੀਂ ਵਸੀਅਤ ਵਿਚਲੇ ਕਾਨੂੰਨੀ ਨੁਮਾਇੰਦੇ ਨਾਲ ਗੱਲ ਕਰਨ ਲਈ ਬੇਨਤੀ ਕਰਾਂਗੇ। ਜੇ ਕੋਈ ਵਸੀਅਤ ਨਾ ਹੋਵੇ ਜਾਂ ਜੇ ਤੁਹਾਨੂੰ ਪੱਕਾ ਪਤਾ ਨਾ ਹੋਵੇ ਕਿ ਇਹ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਤਾਂ ਅਸੀਂ ਬੀ ਸੀ ਸੂਬੇ ਦੇ ਲੀਗਲ ਰੈਪਰੇਜ਼ਿਨਟੇਟਿਵ ਸੈਕਸ਼ਨ 5 ਬੀ ਸੀ ਵਿਚ ਦੱਸੇ ਮੁਤਾਬਕ ਤੁਹਾਨੂੰ ਜ਼ਿੰਮੇਵਾਰੀ ਦੀ ਤਰਜੀਹ ਵਾਲੀ ਤਰਤੀਬ ਬਾਰੇ ਸੇਧ ਦਿਆਂਗੇ।  

With your initial contact to Springfield Funeral Home the Director will obtain the following information regarding the Deceased loved one. 

ਸਪਰਿੰਗਫੀਲਡ ਫਿਊਨਰਲ ਹੋਮ ਨਾਲ ਤੁਹਾਡੇ ਪਹਿਲੇ ਸੰਪਰਕ ਵੇਲੇ ਡਾਇਰੈਕਟਰ ਤੁਹਾਡੇ ਮ੍ਰਿਤਕ ਪਿਆਰੇ ਦੇ ਸੰਬੰਧ ਵਿਚ ਇਹ ਜਾਣਕਾਰੀ ਲਵੇਗਾ।

  • Full name of deceased loved one, date of death, current location of deceased, Family Doctor Name, residency address of deceased, Surviving Spouses Name, Address, Phone #, and email address OR Legal Representative name, address, phone #, email address and relationship to deceased.
     
  • ਮ੍ਰਿਤਕ ਪਿਆਰੇ ਦਾ ਪੂਰਾ ਨਾਂ, ਮੌਤ ਦੀ ਤਾਰੀਕ, ਮ੍ਰਿਤਕ ਦਾ ਮੌਜੂਦਾ ਸਥਾਨ, ਫੈਮਿਲੀ ਡਾਕਟਰ ਦਾ ਨਾਂ, ਮ੍ਰਿਤਕ ਦਾ ਰਿਹਾਇਸ਼ੀ ਐਡਰੈਸ, ਪਿੱਛੇ ਰਹਿ ਗਏ ਸਪਾਉਸਿਜ਼ (ਪਤਨੀ/ਪਤੀ) ਦਾ ਨਾਂ, ਐਡਰੈਸ, ਫੋਨ ਨੰਬਰ, ਅਤੇ ਈਮੇਲ ਐਡਰੈਸ ਜਾਂ ਕਾਨੂੰਨੀ ਨੁਮਾਇੰਦੇ ਦਾ ਨਾਂ, ਐਡਰੈਸ, ਫੋਨ ਨੰਬਰ, ਈਮੇਲ ਐਡਰੈਸ ਅਤੇ ਮ੍ਰਿਤਕ ਨਾਲ ਰਿਸ਼ਤਾ।

An attendant, employed by Springfield Funeral Home, will attend the location of your deceased loved one and receive your loved one into our care.

ਸਪਰਿੰਗਫੀਲਡ ਫਿਊਨਰਲ ਹੋਮ ਦਾ ਮੁਲਾਜ਼ਮ ਇਕ ਅਟੈਨਡੈਂਟ ਤੁਹਾਡੇ ਮ੍ਰਿਤਕ ਪਿਆਰੇ ਦੀ ਦੇਹ ਵਾਲੀ ਥਾਂ `ਤੇ ਜਾਵੇਗਾ ਅਤੇ ਤੁਹਾਡੇ ਮ੍ਰਿਤਕ ਪਿਆਰੇ ਦੀ ਦੇਹ ਨੂੰ ਆਪਣੀ ਸੰਭਾਲ ਵਿਚ ਲੈ ਲਵੇਗਾ।


INITIAL MEETING WITH FUNERAL DIRECTOR

ਫਿਊਨਰਲ ਡਾਇਰੈਕਟਰ ਨਾਲ ਪਹਿਲੀ ਮੀਟਿੰਗ

Once your loved one has been received into our care, a Funeral Director will contact the spouse or legal representative to obtain additional information.

ਤੁਹਾਡੇ ਮ੍ਰਿਤਕ ਪਿਆਰੇ ਦੇ ਸਾਡੀ ਸੰਭਾਲ ਵਿਚ ਆ ਜਾਣ `ਤੇ, ਫਿਊਨਰਲ ਡਾਇਰੈਕਟਰ ਹੋਰ ਜਾਣਕਾਰੀ ਲੈਣ ਲਈ ਪਤਨੀ/ਪਤੀ ਜਾਂ ਕਾਨੂੰਨੀ ਨੁਮਾਇੰਦੇ ਨਾਲ ਸੰਪਰਕ ਕਰੇਗਾ।

Social Insurance Card, BC Care Card, Birth Certificate, Marriage Certificate (if applicable), The Will (if applicable)*

ਸੋਸ਼ਲ ਇਨਸ਼ੋਰੈਂਸ ਕਾਰਡ, ਬੀ ਸੀ ਕੇਅਰ ਕਾਰਡ, ਜਨਮ ਦਾ ਸਰਟੀਫਿਕੇਟ, ਵਿਆਹ ਦਾ ਸਰਟੀਫਿਕੇਟ (ਜੇ ਲਾਗੂ ਹੁੰਦਾ ਹੋਵੇ), ਵਸੀਅਤ (ਜੇ ਲਾਗੂ ਹੁੰਦਾ ਹੋਵੇ) *

Government Issued Photo ID of the Spouse or Legal Representative who has the legal right to make the Funeral Arrangements (Right to Control Disposition)*

ਪਤਨੀ/ਪਤੀ ਜਾਂ ਉਸ ਕਾਨੂੰਨੀ ਨੁਮਾਇੰਦੇ ਦੀ ਸਰਕਾਰ ਵਲੋਂ ਜਾਰੀ ਕੀਤੀ ਹੋਈ ਫੋਟੋ ਆਈ ਡੀ ਜਿਸ ਨੂੰ ਸੰਸਕਾਰ ਦੇ ਪ੍ਰਬੰਧ ਕਰਨ ਦਾ ਕਾਨੂੰਨੀ ਹੱਕ ਹੈ (ਪ੍ਰਬੰਧ ਨੂੰ ਕੰਟਰੋਲ ਕਰਨ ਦਾ ਹੱਕ) *

 *Your Director will make certified copies of the documents, which will be of assistance when settling the Estate afterwards.

*ਤੁਹਾਡਾ ਡਾਇਰੈਕਟਰ ਪੇਪਰਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਬਣਾਏਗਾ ਜਿਹੜੀਆਂ ਬਾਅਦ ਵਿਚ ਜਾਇਦਾਦ ਦਾ ਨਿਪਟਾਰਾ ਕਰਨ ਵਿਚ ਮਦਦ ਕਰਨਗੀਆਂ।

*Important Notice: All Funeral providers in the Province of British Columbia, must ensure that decisions concerning Funeral and Disposition arrangements are made by the person who has the Right to Control Disposition. Our Funeral Directors will answer any questions or concerns you may have.

*ਜ਼ਰੂਰੀ ਨੋਟਿਸ: ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਫਿਊਨਰਲ ਦੀਆਂ ਸੇਵਾਵਾਂ ਦੇਣ ਵਾਲੇ ਸਾਰਿਆਂ ਲਈ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਸੰਸਕਾਰ ਅਤੇ ਪ੍ਰਬੰਧਾਂ ਨੂੰ ਕੰਟਰੋਲ ਕਰਨ ਨਾਲ ਸੰਬੰਧਿਤ ਫੈਸਲੇ ਉਸ ਵਿਅਕਤੀ ਵਲੋਂ ਕੀਤੇ ਜਾ ਰਹੇ ਹਨ ਜਿਸ ਕੋਲ ਪ੍ਰਬੰਧ ਨੂੰ ਕੰਟਰੋਲ ਕਰਨ ਦਾ ਹੱਕ ਹੈ। ਜੇ ਤੁਹਾਡੇ ਕੋਈ ਸਵਾਲ ਜਾਂ ਫਿਕਰ ਹੋਣ ਤਾਂ ਸਾਡੇ ਫਿਊਨਰਲ ਡਾਇਰੈਕਟਰ ਇਸ ਦਾ ਜਵਾਬ ਦੇਣਗੇ।

Our Funeral Directors take great care to walk through with each family the decision-making process and are experienced to explore and explain options available. 
ਫੈਸਲੇ ਕਰਨ ਦੇ ਕਾਰਜ ਬਾਰੇ ਹਰ ਪਰਿਵਾਰ ਨੂੰ ਚੰਗੀ ਤਰ੍ਹਾਂ ਦੱਸਣ ਲਈ ਸਾਡੇ ਫਿਊਨਰਲ ਡਾਇਰੈਕਟਰ ਬਹੁਤ ਖਿਆਲ ਰੱਖਦੇ ਹਨ ਅਤੇ ਉਨ੍ਹਾਂ ਨੂੰ ਮੌਜੂਦ ਚੋਣਾਂ ਦਾ ਪਤਾ ਲਾਉਣ ਅਤੇ ਦੱਸਣ ਦਾ ਤਜਰਬਾ ਹੁੰਦਾ ਹੈ। 

  • Assist with the possibility there will be two services, one at Springfield Funeral Home that includes Cremation and one at the SIKH Temple.
     
  • ਇਸ ਸੰਭਾਵਨਾ ਵਿਚ ਮਦਦ ਕਿ ਦੋ ਸਰਵਿਸਿਜ਼ ਹੋਣਗੀਆਂ, ਇਕ ਸਪਰਿੰਗਫੀਲਡ ਫਿਊਨਰਲ ਹੋਮ ਵਿਚ ਜਿਸ ਵਿਚ ਦਾਹ- ਸੰਸਕਾਰ ਸ਼ਾਮਲ ਹੈ ਅਤੇ ਇਕ ਸਿੱਖ ਟੈਂਪਲ ਵਿਚ। 
     
  • Does an Obituary notice need to be prepared and published?
     
  • ਕੀ ਮੌਤ ਦੀ ਖਬਰ ਦਾ ਨੋਟਿਸ ਤਿਆਰ ਕਰਨ ਅਤੇ ਛਾਪੇ ਜਾਣ ਦੀ ਲੋੜ ਹੈ?

You can be assured the Funeral Director will remain in contact with the Legal Representative via email or phone to ensure all questions are answered and needs are met.

ਤੁਸੀਂ ਭਰੋਸਾ ਕਰ ਸਕਦੇ ਹੋ ਕਿ ਫਿਊਨਰਲ ਡਾਇਰੈਕਟਰ ਕਾਨੂੰਨੀ ਨੁਮਾਇੰਦੇ ਨਾਲ ਈਮੇਲ ਰਾਹੀਂ ਜਾਂ ਫੋਨ `ਤੇ ਸੰਪਰਕ ਵਿਚ ਰਹੇਗਾ ਤਾਂ ਜੋ ਇਹ ਪੱਕਾ ਹੋਵੇ ਕਿ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਹਨ ਅਤੇ ਲੋੜਾਂ ਪੂਰੀਆਂ ਹੋ ਰਹੀਆਂ ਹਨ। 

Thank you for the trust you have placed in our funeral home in caring for your loved one.

ਆਪਣੇ ਪਿਆਰੇ ਦੀ ਅੰਤਿਮ ਯਾਤਰਾ ਵਿਚ ਸਾਡੇ ਫਿਊਨਰਲ ਹੋਮ `ਤੇ ਭਰੋਸਾ ਕਰਨ ਲਈ ਤੁਹਾਡਾ ਧੰਨਵਾਦ।

 

 

Return to Main Menu

 

Disclaimer: Every effort has been made to ensure the information in these pages is accurate and in accordance with Sikh traditions. Please defer to Sikh Temple Priest if there is a discrepancy of information contained in these pages. We would appreciate being notified of any errors or omissions. We would appreciate to be notified of any errors, whether liturgical or grammatical in nature.

ਦਾਅਵੇ ਦਾ ਤਿਆਗ: ਇਹ ਪੱਕਾ ਕਰਨ ਲਈ ਹਰ ਯਤਨ ਕੀਤਾ ਗਿਆ ਹੈ ਕਿ ਇਨ੍ਹਾਂ ਸਫਿਆਂ ਉਪਰਲੀ ਜਾਣਕਾਰੀ ਸਹੀ ਅਤੇ ਸਿੱਖ ਰਵਾਇਤਾਂ ਮੁਤਾਬਕ ਹੋਵੇ। ਕਿਰਪਾ ਕਰਕੇ ਇਨ੍ਹਾਂ ਸਫਿਆਂ ਵਿਚਲੀ ਜਾਣਕਾਰੀ ਵਿਚ ਜੇ ਕੋਈ ਫਰਕ ਹੋਵੇ ਤਾਂ ਕਿਰਪਾ ਕਰਕੇ ਗੁਰਦਵਾਰੇ ਦੇ ਭਾਈ ਜੀ ਨਾਲ ਗੱਲ ਕਰੋ। ਕਿਸੇ ਗਲਤੀ ਜਾਂ ਭੁੱਲ ਬਾਰੇ ਸਾਨੂੰ ਦੱਸਣ `ਤੇ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।

Please send any such notices to contact@springfieldfuneralhome.com.

ਕਿਸੇ ਸਵਾਲ, ਗਲਤੀਆਂ ਜਾਂ ਭੁੱਲਾਂ ਬਾਰੇ ਸਾਡੇ ਨਾਲ ਸੰਪਰਕ ਕਰਨ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ। contact@springfieldfuneralhome.com.